DAAN HAFTA

Donation Week

"ਸ਼ਾਸਤਰਾਂ ਵਿਚ ਦਾਨ ਨੂੰ ਵਿਸ਼ੇਸ਼ ਦਰਜਾ ਇਸ ਲਈ ਵੀ ਦਿੱਤਾ ਗਿਆ ਹੈ ਕਿ ਇਸ ਪੁੰਨ ਕਾਰਜ ਸਦਕਾ ਸਮਾਜ ਵਿਚ ਸਮਾਨਤਾ ਦਾ ਭਾਵ ਬਣਿਆ ਰਹਿੰਦਾ ਹੈ ਅਤੇ ਜ਼ਰੂਰਤਮੰਦ ਵਿਅਕਤੀ ਨੂੰ ਵੀ ਜੀਵਨ ਲਈ ਉਪਯੋਗੀ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਜ਼ਰੂਰਤਮੰਦ ਨੂੰ ਘਰ ਜਾ ਕੇ ਦਿੱਤਾ ਗਿਆ ਦਾਨ ਉੱਤਮ ਹੁੰਦਾ ਹੈ। ਕਿਸੇ ਰੋਗੀ ਦੀ ਸੇਵਾ ਕਰਨੀ, ਦੇਵਤਿਆਂ ਦਾ ਪੂਜਨ ਅਤੇ ਗਿਆਨੀ ਲੋਕਾਂ ਦੀ ਸੇਵਾ ਕਰਨੀ, ਇਹ ਤਿੰਨੇ ਕੰਮ ਵੀ ਗਊ ਦਾਨ ਦੇ ਬਰਾਬਰ ਪੁੰਨ ਦੇਣ ਵਾਲੇ ਹੁੰਦੇ ਹਨ। ਇਸੇ ਤਰ੍ਹਾਂ ਦੀਨ, ਹੀਣ, ਗ਼ਰੀਬ, ਅਨਾਥ, ਦਿਵਿਆਂਗ ਅਤੇ ਰੋਗੀ ਮਨੁੱਖ ਦੀ ਸੇਵਾ ਲਈ ਜੋ ਧਨ ਦਿੱਤਾ ਜਾਂਦਾ ਹੈ, ਉਸ ਨਾਲ ਵੀ ਬਹੁਤ ਪੁੰਨ ਪ੍ਰਾਪਤ ਹੁੰਦਾ ਹੈ" ਇਸ ਚੀਜ਼ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਸੰਸਥਾ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਉੱਦਮ ਕੀਤਾ ਗਿਆ।ਇਹ ਹਫ਼ਤਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਡੋਨੇਸ਼ਨ ਵੀਕ(ਦਾਨ ਹਫ਼ਤਾ) ਘੋਸ਼ਿਤ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਆਪਣੇ ਪੁਰਾਣੇ ਕੱਪੜੇ, ਖਿਡਾਉਣੇ, ਜੁੱਤੀਆਂ ਦਾਨ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀ ਇਹ ਸਾਰਾ ਸਮਾਨ ਇੱਕਠਾ ਕਰਕੇ ਪਿੰਗਲਵਾੜੇ ਦੇ ਜ਼ਰੂਰਤਮੰਦ ਬੱਚਿਆਂ ਨੂੰ ਦੇ ।

Post
Post
Post
Post
Post
Post
Post